♫
Lyrics
ਵਾਜਾ ਜ਼ਿੰਦਗੀ ਦਾ
ਸਭ ਚੀਜ਼ਾਂ ਦੀ ਮਿਲੇ ਗਰੰਟੀ ਤੇਰਾ ਇੱਥੇ ਕੀ
ਕੌਣ ਕਿਸੇ ਦਾ ਲੇਖਾ ਦਿੰਦਾ ਨਾ ਪੁੱਤਰ ਨਾ ਧੀ -2
ਕਦੋਂ ਕਿਸੇ ਨੇ ਵਿਛੜ ਜਾਣਾ ਕੋਈ ਪਤਾ ਨਹੀਂ ਲੱਗਦਾ
ਇਹ ਵਾਜਾ ਜ਼ਿੰਦਗੀ ਦਾ ਸਦਾ ਨਹੀਂ ਰਹਿਣਾ ਵੱਜਦਾ -2
1. ਹਰ ਦਮ ਸੋਚਾਂ ਸੋਚੀ ਜਾਵੇ ਦੌਲਤ ਮਿਲੇ ਬਥੇਰੀ
ਭੈਣ ਭਰਾ ਤੇ ਮਾਂ ਪਿਓ ਨਾਲ ਵੀ ਕਰਦਾ ਹੇਰਾ ਫੇਰੀ -2
ਬੇਈਮਾਨੀ ਦਾ ਦੀਵਾ ਇੱਥੇ ਬਹੁਤਾ ਚਿਰ ਨਹੀਂ ਜਗਦਾ
ਵਾਜਾ ਜ਼ਿੰਦਗੀ ਦਾ ਸਦਾ ਨਹੀਂ ਰਹਿਣਾ ਵੱਜਦਾ -2
2. ਇਹ ਦੁਨੀਆ ਦੇ ਮਹਿਲ ਚੁਬਾਰੇ ਕਹਿਣਾ ਹੋ ਜਾਣ ਮੇਰੇ
ਛੱਡ ਦੁਨੀਆ ਦੇ ਕੂੜ ਤਮਾਸ਼ੇ ਆ ਯਿਸੂ ਦੇ ਨੇੜੇ -2
ਕੋਲੋਂ ਮੈਂ ਕੁਝ ਕਹਿ ਨਹੀਂ ਸਕਦਾ ਹੁਕਮ ਆ ਮੇਰੇ ਰੱਬ ਦਾ -2
ਵਾਜਾ ਜ਼ਿੰਦਗੀ ਦਾ ਸਦਾ ਨਹੀਂ ਰਹਿਣਾ ਵੱਜਦਾ -2
3. ਸੱਤਰ (70) ਨਹੀਂ ਤੇ ਅੱਸੀ (80) ਸਾਲ ਤੂੰ ਕੱਟ ਕੇ ਇਥੋਂ ਤੁਰ ਜਾਣਾ
ਆਇਆ ਸੀ ਤੂੰ ਨਾਮ ਜਪਾਉਣ ਬਿਨਾਂ ਨਾਮ ਦੇ ਮੁੜ ਜਾਣਾ -2
ਆਪਣਾ ਕੰਮ ਸਵਾਰਨ ਦੇ ਲਈ ਸਭ ਨੂੰ ਰਹਿੰਦਾ ਠੱਗਦਾ
ਵਾਜਾ ਜ਼ਿੰਦਗੀ ਦਾ ਸਦਾ ਨਹੀਂ ਰਹਿਣਾ ਵੱਜਦਾ -2
4. ਧੋਖੇ ਨਾਲ ਕਮਾਇਆ ਤੇਰਾ ਸਭ ਕੁਝ ਇੱਥੇ ਰਹਿ ਜਾਣਾ
ਗੈਰ-ਕਾਨੂੰਨੀ ਧੰਦੇ ਨੇ ਤੈਨੂੰ ਸਿੱਧਾ ਨਰਕ ਵਿੱਚ ਲੈ ਜਾਣਾ -2
ਸੁਣ ਸਰਦੂਲ ਮਲੂਕ ਵਾਲਿਆ ਕੋਈ ਬਹੁਤੇ ਦਿਨ ਨਹੀਂ ਕੱਢਦਾ -2
ਵਾਜਾ ਜ਼ਿੰਦਗੀ ਦਾ ਸਦਾ ਨਹੀਂ ਰਹਿਣਾ ਵੱਜਦਾ -2
Vajja Jindgi Da
Sab Cheeja Di Mile Gurunte Tera Ethe Ki
Kon Kise Da Lekha Dinda Na Putar Na Dhee -2
Kado Kise Ne Vichad Jana Koi Pata Nhi Lagda
E Vajja Jindgi Da Sada Nhi Rehna Vajda-2
1. Har Dam Socha Sochi Jave Dulat Mile Batheri
Bhain Bhra Te Ma Pio Nal V Karda Hera Pheri -2
Bemani Da Deeva Ethe Bohta Chir Nhi Jagda
Vajja Jindgi Da Sada Nhi Rehna Vajda-2
2. Eh Dunia De Mehal Chubare Kehna Ho Jan Mere
Shad Dunia De Kood Tamashe Aa Yeshu De Need -2
Kolo Main Kujh Keh Nhi Skda Hukum Aa Mere Rab Da -2
Vajja Jindgi Da Sada Nhi Rehna Vajda-2
3. Satar (70) Nhi Te Assi (80) Sal Tu Kat Ke Etho Tur Jana
Aia Se Tu Nam Japaan Bina Nam De Mud Jana-2
Apna Kam Sawarn De Lei Sab Nu Rhnda Thagda
Vajja Jindgi Da Sada Nhi Rehna Vajda-2
4. Dhokhe Nal Kamaia Tera Sab Kujh Ethe Reh jana
Gair Kannooni Dhandhe Ne Tenu Sida Narak Vich Le Jana-2
Sun Sardulmalook Walia Koi Bouhte Din Nhi Kadda -2
Vajja Jindgi Da Sada Nhi Rehna Vajda-2
ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏