♫
Lyrics
ਸੁਪਰ ਬਲੈੱਸ
ਜਦੋਂ ਜਦੋਂ ਵੀ ਆਪਣੀ ਜ਼ਿੰਦਗੀ ਦੇ ਵੱਲ ਝਾਤੀ ਮਾਰਾਂ ਮੈਂ
ਸਮਝ ਨੀ ਆਉਂਦੀ ਦਯਾ ਤੇਰੀ ਦਾ ਕਿੱਦਾਂ ਸ਼ੁਕਰ ਗੁਜ਼ਾਰਾਂ ਮੈਂ
ਮੈਨੂੰ ਮੇਰੀ ਸੋਚ ਤੋਂ ਵੱਧ ਕੇ ਦਿੱਤੀ ਤੂੰ ਸਕਸੈੱਸ ਖ਼ੁਦਾ
ਸੱਚਮੁੱਚ ਤੇਰੀ ਕਿਰਪਾ ਸਦਕਾ ਮੈਂ ਹਾਂ ਸੁਪਰ ਬਲੈੱਸ ਖ਼ੁਦਾ
ਸੱਚਮੁੱਚ ਤੇਰੀ ਦੇ ਸਦਕਾ ਮੈਂ ਹਾਂ ਸੁਪਰ ਬਲੈੱਸ ਖ਼ੁਦਾ
ਜਦੋਂ ਕਦੇ ਵੀ ਮੇਰੇ ਵੱਲ ਨੂੰ ਆਈਆਂ ਗਰਮ ਹਵਾਵਾਂ
ਤੂੰ ਮੈਨੂੰ ਬੁੱਕਲ ਵਿੱਚ ਲੈ ਕੇ ਕੀਤੀਆਂ ਠੰਡੀਆਂ ਛਾਵਾਂ
ਦਿੱਤੀ ਸਦਾ ਦਲੇਰੀ ਜਦ ਵੀ ਹੋਇਆ ਮੈਂ ਡਿਪਰੈਸ ਖ਼ੁਦਾ
ਸੱਚਮੁੱਚ ਤੇਰੀ ਕਿਰਪਾ ਸਦਕਾ ਮੈਂ ਹਾਂ ਸੁਪਰ ਬਲੈੱਸ ਖ਼ੁਦਾ
ਸੱਚਮੁੱਚ ਤੇਰੀ ਦਿਆ ਦੇ ਸਦਕਾ ਮੈਂ ਹਾਂ ਸੁਪਰ ਬਲੈੱਸ ਖ਼ੁਦਾ
ਜਿਸ ਦਿਨ ਦਾ ਮੈਂ ਨਿਸਚਾ ਦੇ ਨਾਲ ਪੱਲਾ ਫੜ ਲਿਆ ਤੇਰਾ
ਉਸੇ ਦਿਨ ਤੋਂ ਖਤਮ ਹੋ ਗਿਆ ਨੈਗਟੀਵਿਟੀ ਦਾ ਘੇਰਾ
ਹੁਣ ਤਾਂ ਤੇਰੇ ਨਾਮ ਮੇਰਾ ਹਰ ਕੰਮ ਹੁੰਦਾ ਯੈੱਸ ਖ਼ੁਦਾ
ਸੱਚਮੁੱਚ ਤੇਰੀ ਕਿਰਪਾ ਸਦਕਾ ਮੈਂ ਹਾਂ ਸੁਪਰ ਬਲੈੱਸ ਖ਼ੁਦਾ
ਸੱਚਮੁੱਚ ਤੇਰੀ ਦਿਆ ਦੇ ਸਦਕਾ ਮੈਂ ਹਾਂ ਸੁਪਰ ਬਲੈੱਸ ਖ਼ੁਦਾ
ਫ਼ੌਜ ਤੇਰਿਆਂ ਦੂਤਾਂ ਵਾਲੀ ਮੇਰੇ ਚਾਰ ਚੁਫੇਰੇ
ਡਰਦਾ ਤੇ ਘਬਰਾਉਂਦਾ ਵੈਰੀ ਹੁਣ ਨੀ ਆਉਂਦਾ ਨੇੜੇ
ਮੁੱਕ ਗਈਆਂ ਨੇ ਸਾਰੀਆਂ ਫ਼ਿਕਰਾਂ ਹੁਣ ਨਾ ਕੋਈ ਸਟਰੈਸ ਖ਼ੁਦਾ
ਸੱਚਮੁੱਚ ਤੇਰੀ ਕਿਰਪਾ ਸਦਕਾ ਮੈਂ ਹਾਂ ਸੁਪਰ ਬਲੈੱਸ ਖ਼ੁਦਾ
ਸੱਚਮੁੱਚ ਤੇਰੀ ਕਿਰਪਾ ਸਦਕਾ ਮੈਂ ਹਾਂ ਸੁਪਰ ਬਲੈੱਸ ਖ਼ੁਦਾ
Super Bless
Jadon jadon vi apni zindagi de vall jhaati maaran main
Samajh ni aundi daya teri da kiddan shukar guzaran main
Mainu meri soch ton vadh ke ditti tu success Khuda
Sachmuch teri kirpa sadka main haan super blessed Khuda
Sachmuch teri daya sadka main haan super blessed Khuda
Jadon kade vi mere vall nu aaiyan garam hawawan
Tu mainu bukal vich lai ke kitiyan thandiyan chhawan
Ditti sada daleri jad vi hoya main depressed Khuda
Sachmuch teri kirpa sadka main haan super blessed Khuda
Sachmuch teri daya sadka main haan super blessed Khuda
Jis din da main nishche de naal palla phad lya tera
Use din ton khatam ho gaya negativity da ghera
Hun taan tere naam mera har kam hunda yes Khuda
Sachmuch teri kirpa sadka main haan super blessed Khuda
Sachmuch teri daya sadka main haan super blessed Khuda
Fauj teriyan dootan wali mere char chufere
Darda te ghabraunda vairi hun ni aunda nere
Muk gayiyan ne sariyan fikran hun na koi stress Khuda
Sachmuch teri kirpa sadka main haan super blessed Khuda
Sachmuch teri kirpa sadka main haan super blessed Khuda
ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏