♫
Lyrics
ਉੱਡ ਜਾਣਾ ਹੈ
ਉੱਡ ਜਾਣਾ ਹੈ, ਉੱਡ ਜਾਣਾ ਹੈ
ਯਿਸੂ ਨਾਸਰੀ ਦੀ ਦੁਲਹਨ ਨੇ ਉੱਡ ਜਾਣਾ ਹੈ
ਖੰਭ ਲਾ ਕੇ ਕਲਾਮ ਦੇ ਨੀਲੇ ਅੰਬਰਾਂ ਦੇ ਪਾਰ ਉੱਡ ਜਾਣਾ ਹੈ
ਉੱਡ ਜਾਣਾ ਹੈ....
1.ਉਹਦੇ ਵਚਨ ਵਾਲਾ ਪਾਉਣਾ ਹੈ ਲਿਬਾਸ ਲਾੜੀ ਨੇ
ਵਚਨਾਂ ’ਤੇ ਰੱਖ ਅੱਗੇ ਵਧਣਾ ਵਿਸ਼ਵਾਸ ਲਾੜੀ ਨੇ
ਸ਼ੈਤਾਨ ਦਿਆਂ ਰਾਜਿਆਂ ਨੂੰ, ਸ਼ੈਤਾਨ ਦਿਆਂ ਇਰਾਦਿਆਂ ਨੂੰ
ਵਚਨਾਂ ਦੀ ਤਲਵਾਰ ਨਾਲ ਵੱਢ ਜਾਣਾ ਹੈ,
ਉੱਡ ਜਾਣਾ ਹੈ....
2. ਬਦਲੇ ਸਰੀਰਾਂ ਨਾਲ ਉੱਡਣਾ ਅਸੀਂ ਵਾਂਗ ਉਕਾਬਾਂ ਦੇ
ਖੰਭ ਲੱਗ ਜਾਣੇ ਨੇ ਕਲਾਮ ਦੀਆਂ ਸਭ ਛਿਆਹਠ ਕਿਤਾਬਾਂ ਦੇ
ਇਸ ਜ਼ਮਾਨੇ ਦੀਆਂ ਦੌਲਤਾਂ ਨੂੰ, ਇਸ ਜ਼ਮਾਨੇ ਦੀਆਂ ਸ਼ੋਹਰਤਾਂ ਨੂੰ
ਪਿੱਛੇ ਅੱਗ ’ਚ ਸੜਨ ਲਈ ਸਾੜ ਜਾਣਾ ਹੈ,
ਉੱਡ ਜਾਣਾ ਹੈ....
3. ਧਰਤੀ ਤੇ ਅਸਮਾਨ ਟਲਣ ’ਤੇ ਟਲਣਾ ਨਹੀਂ ਯਿਸੂ ਦਾ
ਕਲਾਮ ਫੌਜ ਵਿੱਚ ਖ਼ਾਸ ਹੋਣਾ ਲਾੜੀ ਨੇ
ਜਿਨੂੰ ਸਮਝਦੀ ਦੁਨੀਆ ਆਮ ਧਰਮੀ ਦੇ ਗੀਤਾਂ ਨੂੰ, ਯਿਸੂ ਦੇ ਨਾਲ ਪ੍ਰੀਤਾਂ ਨੂੰ
ਝੰਡਾ ਜ਼ਿੱਦ ਦਾ ਮੈਦਾਨ ਵਿੱਚ ਗੱਡ ਜਾਣਾ ਹੈ,
ਉੱਡ ਜਾਣਾ ਹੈ....
Udd Jaana Hai
Udd jaana hai, udd jaana hai
Yeshu Nasri di dulhan ne udd jaana hai
Khamb laa ke kalaam de neele ambran de paar udd jaana hai.
Udd jaana hai....
1. Ohde vachan wala pauna hai libaas laadi ne
Vachna te rakh agge vadhna vishvaas laadi ne
Shaitaan deyan rajeyan nu, shaitaan deyan iradeyan nu
Vachna di talwaar naal vadd jaana hai,
Udd jaana hai....
2. Badle sareeran naal uddna assi vaang ukaaban de
Khamb lagg jaane ne kalaam diyan sab chhiyaahath kitaaban de
Is zamaane diyan daulatan nu, is zamaane diyan shohratan nu
Pichhe agg ch sarran layi saarr jaana hai,
Udd jaana hai....
3. Dharti te asmaan tallan te tallna nahi Yeshu da
Kalaam fauj vich khaas hona laadi ne
Jihnu samajhdi duniya aam
Dharmi de geetan nu, Yeshu de naal preetan nu
Jhanda zidd da maidaan vich gadd jaana hai,
Udd jaana hai....
ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏