✝ Whatever you do, do it all for the glory of God ✝
Home › Songs › Punjabi › ਤੇਰਾ ਪਿਆਰ | Tera Pyar Lyrics | Ps. Shamey Hans & Pari Hans
†

ਤੇਰਾ ਪਿਆਰ | Tera Pyar Lyrics | Ps. Shamey Hans & Pari Hans

♫ Lyrics
ਤੇਰਾ ਪਿਆਰ

ਗੁਨਾਹ ਦੀ ਰੋਟੀ ਖਾਂਦਾ, ਪਾਣੀ ਪਾਪ ਦਾ ਪੀਂਦਾ ਸੀ,
ਮੇਰੀ ਰੂਹ ਅੰਦਰੋਂ ਸੀ ਮੋਈ ਤੇ ਬਸ ਮੇਰਾ ਜਿਸਮ ਹੀ ਜਿਉਂਦਾ ਸੀ -2
ਤੂੰ ਆਪਣੀ ਉਲਫ਼ਤ ਦਾ ਰੋੜ੍ਹ ਦਿੱਤਾ ਚਸ਼ਮਾ ਤੇ ਜੀਣ ਦਾ ਵਹਾਇਆ ਝਰਨਾ
ਤੇਰਾ ਪਿਆਰ ਖੁਦਾਇਆ ਮੈਨੂੰ ਮਿਲਿਆ, ਜ਼ਮਾਨੇ ਦਾ ਮੈਂ ਕੀ ਕਰਨਾ
ਤੇਰੇ ਨਾਂਵੇਂ ਮੈਂ ਲਾਈ ਯਿਸ਼ੂ ਜ਼ਿੰਦੜੀ ਤੇ ਤੇਰੇ ਕਦਮਾਂ 'ਚ ਮਰਨਾ
ਤੇਰਾ ਪਿਆਰ ਖੁਦਾਇਆ ਮੈਨੂੰ ਮਿਲਿਆ, ਜ਼ਮਾਨੇ ਦਾ ਮੈਂ ਕੀ ਕਰਨਾ...

1. ਤੇਰੇ ਤੁਖਮ ਤੋਂ ਸਭ ਕੁਝ ਸਜਿਆ, ਤੂੰ ਦਿੱਤੀਆਂ ਮੈਨੂੰ ਸਾਹਵਾਂ
ਤੂੰ ਆਪਣੇ ਹੱਥਾਂ ਨਾਲ ਲਿਖਿਆ ਮੇਰਾ ਇਹ ਸਿਰਨਾਵਾਂ
ਤੈਨੂੰ ਛੱਡ ਕੇ ਦੱਸ ਖਾਂ ਯਿਸ਼ੂ ਮੈਂ ਕਿਧਰ ਨੂੰ ਜਾਵਾਂ
ਜਿਸ ਵੇਲੇ ਮੁੱਖ ਮੋੜਾਂ ਤੈਥੋਂ ਮੈਂ ਓਥੇ ਮਰ ਜਾਵਾਂ
ਭਾਵੇ ਕੋਈ ਵੀ ਦੁਖ ਲੱਗੇ ਜਿੰਦ ਨੂੰ ਤੇਰੇ ਲੇਈ ਹੱਸ ਕੇ ਮੈਂ ਜਰਨਾ
ਤੇਰਾ ਪਿਆਰ ਖੁਦਾਇਆ ਮੈਨੂੰ ਮਿਲਿਆ ਜ਼ਮਾਨੇ ਦਾ ਮੈਂ ਕੀ ਕਰਨਾ....

(ਪਾਸਟਰ ਪਰੀ ਹੰਸ) ਫ਼ਿਕਰ ਵਾਂਗ ਮਾਵਾਂ ਕਰਦਾ ਏ, ਧੁੱਪਾਂ ਵਿੱਚ ਛਾਵਾਂ ਕਰਦਾ ਏ,
ਇਹ ਦੁਨੀਆ ਝੂਠੀ ਫ਼ਾਨੀ ਏ ਤੇ ਯਿਸੂ ਵਫ਼ਾਵਾਂ ਕਰਦਾ ਏ -2

2. ਜਦ ਵੀ ਰਾਤ ਦੇ ਭੇਜਲ ਦੇ ਵਿੱਚ ਮੇਰੇ ਕਦਮ ਨੇ ਡੋਲੇ
ਆਣ ਕੇ ਉਹਨੇ ਕਿਤੇ ਮੈਨੂੰ ਖੰਭਾਂ ਦੇ ਨਾਲ ਓਹਲੇ
ਜ਼ਿੰਦਗੀ ਦਾ ਚਾਨਣ ਏ ਅੰਨ੍ਹਿਆਂ ਦੀਆਂ ਅੱਖਾਂ ਖੋਲੇ
ਮੁਰਦਿਆਂ ਦੇ ਵਿੱਚ ਸਾਹ ਆ ਜਾਵੇ ਜਦ ਵੀ ਯਿਸ਼ੂ ਬੋਲੇ
ਮੇਰੇ ਰੱਬ ਨੇ ਏ ਹੱਥ ਮੇਰਾ ਫੜਿਆ, ਮੈਂ ਤਾਂ ਛੱਡ ਦਿੱਤਾ ਡਰਨਾ
ਤੇਰਾ ਪਿਆਰ ਖੁਦਾਇਆ ਮੈਨੂੰ ਮਿਲਿਆ ਜ਼ਮਾਨੇ ਦਾ ਮੈਂ ਕੀ ਕਰਨਾ....

3. ਮੈਂ ਜ਼ਿੰਦਗੀ ਦਾ ਜਾਮ ਖੁਦਾਇਆ ਤੇਰੀ ਮੇਜ਼ ਵਿੱਚੋਂ ਪੀਣਾ
ਦਿਲ ਤੇ ਲੱਗੇ ਫੱਟਾਂ ਨੂੰ ਮੈਂ ਨਾਲ ਕਲਾਮ ਦੇ ਸੀਣਾ
ਮੁੱਖ ਨਾ ਮੋੜੀਂ ਰੱਬਾ ਮੈਥੋਂ, ਹੋਵੀਂ ਦੂਰ ਕਦੀ ਨਾ
ਤੈਥੋਂ ਹੋ ਕੇ ਦੂਰ ਯਿਸੂ ਜੀ ਔਖਾ ਮੇਰਾ ਜੀਣਾ
ਬਿਨਾਂ ਤੇਰੇ ਨਾ ਕੁਝ ਚੰਗਾ ਲੱਗਦਾ ਤੇ ਤੇਰੇ ਬਾਝੋਂ ਨਹੀਂਓਂ ਸਰਨਾ
ਤੇਰਾ ਪਿਆਰ ਖੁਦਾਇਆ ਮੈਨੂੰ ਮਿਲਿਆ

Tera Pyar

Gunah di Roti Khanda Pani Paap Da Peenda See  
Meri Rooh Andron See Moi Te Bas Mera Jism hi Jeonda See 
Tu apni Ulfat Da Rorh ditta Cashma Te Jeon Da Vahaya Jharna  
Tera Pyar Khudaya Mainu Mileya , Zamaney da Main Ki Karna 
Tere Navey main Lai Yeshu Zindri Te Tere Kadman Ch Marna

1. Tere Tukham Cho Sab Kuch Sajeya , Tu Dittan Me Sahwan 
Tu Apney Hathan Nal Likheya mera eh Sirnawa 
 Tenu chdd Ke Das Kha Yeshu Main kidhar Nu Jawan 
 Jis Weley Mukh Moran Tethon Main Othey Mar Jawan  
Bina Tere Na Kujh Changa Lagda , Te Tere Bajon Nahio Sarna  
Tera Pyar Khudaya Mainu Mileya Zamaney da Main Ki Karna.... 

 (Pastor Pari Hans) Fikar Wang Mawan Karda Ae, Dhupan Vich Chawan Karda Ae, 
Eh Dunia Jhoothi Fani ey te Yeshu Wafawan Karda Ae -2

2. Jadd We Raat De Bhejal De Vich Mere Kadam Ne Dole 
Aan Ke Ohney Kitty Mainu Khamban De
Zindgi Da Oh Chanan Ey Aneyan diyan Akhan Kholey 
Murdeyan de Vich Sah Aa Jawe Jadd V Yeshu Boley 
Mere Rab Ne Ey Hath Mera Fareya , Main Te Chadd Ditta Darna  
Tera Pyar Khudaya Mainu Mileya Zamney da Main Ki Karna.... 

3. Main Zindgi da Jam Khudaya Teri Mein Cho peena  
Dil Te Laggey Fattan Nu Main Nal Kalaam De Seena 
Mukh Na Moori Rabba metho Hovi Door Kadi Na  
Tethon Ho Ke Door Yeshu Jee Aukha Mera Jeena  
Bina Tere Na Kujh Changa Lagda Te Tere Bajon Nahio Sarna 
Tera Pyar Khudaya Mainu Mileya Zamney da Main Ki Karna.... 

ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏

Stay Connected

Get the latest worship songs, updates and new lyrics in your inbox.