✝ Whatever you do, do it all for the glory of God ✝
Home › Songs › Punjabi › ਮੁੱਕ ਗਏ ਰੋਗ ਸਾਰੇ | Muk Gaye Rog Sare Lyrics | Daim Gill
†

ਮੁੱਕ ਗਏ ਰੋਗ ਸਾਰੇ | Muk Gaye Rog Sare Lyrics | Daim Gill

♫ Lyrics
ਮੁੱਕ ਗਏ ਰੋਗ ਸਾਰੇ

ਮੁੱਕ ਗਏ ਨੇ ਰੋਗ ਸਾਰੇ ਜ਼ਿੰਦਗੀ 'ਚੋਂ ਮੇਰੀ,
ਹੁਣ ਜਦੋਂ ਦਾ ਯਿਸੂ ਤੈਨੂੰ ਦਿਲ 'ਚ ਵਸਾ ਲਿਆ।
ਖੁਸ਼ੀਆਂ ਨੇ ਵੈਰੀ ਵਿਚ ਆ ਕੇ ਮੱਥੇ ਟੇਕੇ ਨੇ,
ਜਦੋਂ ਦਾ ਮੈਂ ਯਿਸੂ ਤੈਨੂੰ ਗਲ ਨਾਲ ਲਾ ਲਿਆ।

1. ਜਦੋਂ ਸੀ ਮੈਂ ਕੱਲਾ, ਮੇਰਾ ਬਣਿਆ ਸਹਾਰਾ ਤੂੰ,
ਡੁੱਬੀ ਹੋਈ ਕਿਸ਼ਤੀ ਨੂੰ ਦਿੱਤਾ ਏ ਕਿਨਾਰਾ ਤੂੰ।
ਹੰਝੂਆਂ ਦੀ ਥਾਂ ਹੁਣ ਮੇਰੇ 'ਚ ਨਾ ਰਹੀ ਕੋਈ,
ਜਦੋਂ ਦਾ ਮੈਂ ਯਿਸੂ ਤੈਨੂੰ ਆਪਣਾ ਬਣਾ ਲਿਆ।

2. ਬਰਕਤਾਂ ਤੇਰੀਆਂ ਮਿਲ ਗਈਆਂ ਸਾਰੀਆਂ,
ਮੁਸ਼ਕਿਲਾਂ ਯਿਸੂ ਜੀ ਤੇਰੇ ਅੱਗੇ ਹਾਰੀਆਂ।
ਰਹਿਮਤ ਤੇਰੀ ਹੁਣ ਵਰਸਦੀ ਰਹਿੰਦੀ ਏ,
ਜਦੋਂ ਦਾ ਮੈਂ ਯਿਸੂ ਤੈਨੂੰ ਜ਼ਿੰਦਗੀ 'ਚ ਪਾ ਲਿਆ।

3. ਮੁੱਕ ਗਏ ਨੇ ਰੋਗ ਸਾਰੇ ਜ਼ਿੰਦਗੀ 'ਚੋਂ ਮੇਰੀ,
ਹੁਣ ਜਦੋਂ ਦਾ ਯਿਸੂ ਤੈਨੂੰ ਦਿਲ 'ਚ ਵਸਾ ਲਿਆ।
ਖੁਸ਼ੀਆਂ ਨੇ ਵੈਰੀ ਵਿਚ ਆ ਕੇ ਮੱਥੇ ਟੇਕੇ ਨੇ,
ਜਦੋਂ ਦਾ ਮੈਂ ਯਿਸੂ ਤੈਨੂੰ ਗਲ ਨਾਲ ਲਾ ਲਿਆ।

ਮੁੱਕ ਗਏ ਨੇ ਰੋਗ ਸਾਰੇ ਜ਼ਿੰਦਗੀ 'ਚੋਂ ਮੇਰੀ -5

Muk Gaye Rog Sare

Muk Gaye Ne Rog Sare Zindagi chon Meri 
Hun jadon da Yeshu Tenu Dil ch Wasa Leya
Khushiyan ne wairy vich ah k mathay taiky ne 
Jadon da Main Yeshu Tenu Gal Nal La Leya

1. Jadon si mie kala Mera banya sahara tu
Dubi hoyi kashti nu dita ay kinara tu
Hanjuwan di than hun mere ch na rai koi
Jadon da Main Yeshu Tenu Apna Bna Leya

2. Barkatan Teriyan Mil Gaiyan Sariyan
Mushkilan Yeshu Ji Tere Agay Hariyan
Rahmat Teri Hun Barasdi Rehndi Ae
Jadon da Main Yeshu Tenu Zindagi ch Paa Leya

3. Muk Gaye ne Rog Sare Zindagi chon meri 
Hun Jadon da Yeshu Tenu Dil ch Wasa Leya
Khushiyan ne wairy vich ah k mathay taiky ne 
Jadon da Main Yeshu Tenu Gal Nal La Leya

Muk Gaye Ne Rog Sare Zindagi chon Meri -5

ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏

Stay Connected

Get the latest worship songs, updates and new lyrics in your inbox.