✝ Whatever you do, do it all for the glory of God ✝
Home › Songs › Punjabi › ਮਹਿਕਾਂ ਵਚਨ ਦੀਆਂ | Mehaka Vachan Diya Lyrics | Pastor Daud Masih & Brother Paras Gill
†

ਮਹਿਕਾਂ ਵਚਨ ਦੀਆਂ | Mehaka Vachan Diya Lyrics | Pastor Daud Masih & Brother Paras Gill

♫ Lyrics
ਮਹਿਕਾਂ ਵਚਨ ਦੀਆਂ

ਮਹਿਕਾਂ ਵਚਨ ਦੀਆਂ ਆਉਂਦੀਆਂ ਰਹਿਣ ਸਦਾ -2
ਤੇਲ ਇਤਰਾਂ ਦਾ ਕੀ ਲਾਉਣਾ ਏ
ਲਾਈਏ ਜਾਂ ਨਾ ਲਾਈਏ
ਯਿਸੂ ਦੇ ਵਚਨਾਂ ਨਾਲ ਆਪਣੇ ਚਿਹਰੇ ਨੂੰ ਚਮਕਾਈਏ
ਮਹਿਕਾਂ ਵਚਨ ਦੀਆਂ ਆਉਂਦੀਆਂ ਰਹਿਣ ਸਦਾ -2

1. ਪਾਪ ਦੀ ਬਦਬੂ ਮਿਟ ਜਾਵੇ
ਜਿੱਥੇ ਵਚਨ ਖੁਦਾ ਦਾ ਆਵੇ
ਫੁੱਲਾਂ ਵਾਂਗ ਮਹਿਕੇ ਜੀਵਨ ਜੋ ਵਚਨ 'ਤੇ ਚਿੱਤ ਲਗਾਵੇ -2
ਦੋ ਧਾਰੀ ਤਲਵਾਰ ਨੂੰ ਲੈ ਕੇ
ਫ਼ਤਿਹ ਸ਼ੈਤਾਨ 'ਤੇ ਪਾਈਏ
ਯਿਸੂ ਦੇ ਵਚਨਾਂ ਨਾਲ ਆਪਣੇ ਚਿਹਰੇ ਨੂੰ ਚਮਕਾਈਏ
ਮਹਿਕਾਂ ਵਚਨ ਦੀਆਂ ਆਉਂਦੀਆਂ ਰਹਿਣ ਸਦਾ -2

2. ਵਚਨਾਂ ਦੇ ਨਾਲ ਧਰਤੀ ਬਣ ਗਈ
ਫੁੱਲ ਬੂਟੇ ਵੀ ਸਾਰੇ
ਅਰਸ਼ਾਂ ਉੱਤੇ ਚਮਕਣ ਲੱਗੇ ਚੰਨ ਸੂਰਜ ਤੇ ਤਾਰੇ -2
ਜ਼ਿੰਦਗੀ ਦੀ ਰੋਟੀ ਨੂੰ ਲੈ ਕੇ
ਯਿਸੂ ਕੋਲੋਂ ਖਾਈਏ
ਯਿਸੂ ਦੇ ਵਚਨਾਂ ਨਾਲ ਆਪਣੇ ਚਿਹਰੇ ਨੂੰ ਚਮਕਾਈਏ
ਮਹਿਕਾਂ ਵਚਨ ਦੀਆਂ ਆਉਂਦੀਆਂ ਰਹਿਣ ਸਦਾ -2

3. ਵਚਨ ਦੀ ਚਿੱਠੀ ਬਣ ਜਾਈਏ
ਜਿਹਨੂੰ ਲੋਕੀਂ ਪੜ੍ਹਦੇ ਰਹਿਣ ਸਦਾ
ਵੰਡੀ ਜਾਈਏ ਯਿਸੂ ਵਚਨ ਖੁਦਾ ਦਾ
ਜੀਵਨ ਬਚਦੇ ਰਹਿਣ ਸਦਾ -2
ਪਾਪ ਦੇ ਭੈੜੇ ਰਾਹ ਦੇ ਉੱਤੇ
ਕਦੇ ਨਾ ਪੈਰ ਟਿਕਾਈਏ
ਯਿਸੂ ਦੇ ਵਚਨਾਂ ਨਾਲ ਆਪਣੇ ਚਿਹਰੇ ਨੂੰ ਚਮਕਾਈਏ
ਮਹਿਕਾਂ ਵਚਨ ਦੀਆਂ ਆਉਂਦੀਆਂ ਰਹਿਣ ਸਦਾ -2

Mehaka Vachan Diya

Mehaka Vachan Diya Aondia Rehan Sadda -2
Tel Itra Da ki Lona Ae Laie Ja Na Laie
Yeshu De Vachana Nal Apne Chere Nu Chamkaiye
Mehaka Vachan Diya Aondia Rehan Sadda -2

1. Pap Di Badbu Mit Jawe
Jithe Vachan Khuda da Awe
Phula Vangu Mehke Jeewan Jo Vachan Te Chit Lgawe -2
Do Dhari Talwar Nu Leke 
Fathe Shaitan Te Paiye
Yeshu De Vachana Nal Apne Chere Nu Chamkaiye
Mehaka Vachan Diya Aondia Rehan Sadda -2

2. Vachana De Nal Dharti Bangyi
Full Pode V Sare 
Arsha Ote Chamkan Laggye Chan Suraj Te Tare -2
Jindgyi Di Roti Nu leke 
Yeshu Kolo Khayie 
Yeshu De Vachana Nal Apne Chere Nu Chamkaiye
Mehaka Vachan Diya Aondia Rehan Sadda -2

3. Vachan Di Chithi Banjayie
Jihnu Loki Padde Rehan Sadda
Vandi Jaa John Vachan Khuda da
Jeevan Bachde Rehan Sada -2
Paap De Bhede Rah De Otte 
Kde Na Pair Tikaye 
Yeshu De Vachana Nal Apne Chere Nu Chamkaiye
Mehaka Vachan Diya Aondia Rehan Sadda -2

ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏

Stay Connected

Get the latest worship songs, updates and new lyrics in your inbox.